ਨੈਸ਼ਨਲ

ਦਿੱਲੀ ਫਤਿਹ ਦਿਵਸ ਮਨਾਉਣ ਲਈ ਦਿੱਲੀ ਕਮੇਟੀ ਫੁੱਲ ਐਕਟਿਵ ਇਸਤਰੀ ਵਿੰਗ ਸਰਗਰਮ  - ਕਾਲਕਾ

ਕੌਮੀ ਮਾਰਗ ਬਿਊਰੋ | March 21, 2026 09:16 PM

ਨਵੀਂ ਦਿੱਲੀ -ਹਰਮੀਤ ਸਿੰਘ ਕਾਲਕਾ ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਇਤਿਹਾਸ ਦੀ ਮਹਾਨ ਘਟਨਾ ਦਿੱਲੀ ਫ਼ਤਹਿ ਦੀ ਯਾਦ ਨੂੰ ਸਮਰਪਿਤ 28 ਅਤੇ 29 ਮਾਰਚ ਨੂੰ ਬੜੇ ਉਤਸ਼ਾਹ, ਸ਼ਾਨ ਅਤੇ ਸੰਗਤ ਦੀ ਵਿਸ਼ਾਲ ਭਾਗੀਦਾਰੀ ਨਾਲ ਦਿੱਲੀ ਫ਼ਤਹਿ ਦਿਵਸ ਮਨਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਹ ਇਤਿਹਾਸਕ ਫ਼ਤਹਿ ਮਹਾਨ ਸਿੱਖ ਜਰਨੈਲਾਂ — ਬਾਬਾ ਬਘੇਲ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਤਾਰਾ ਸਿੰਘ ਘੇਬਾ ਅਤੇ ਮਹਾਂ ਸਿੰਘ ਸ਼ੁਕਰਚੱਕੀਆ ਦੀ ਅਗਵਾਈ ਹੇਠ ਸਿੰਘਾਂ ਵੱਲੋਂ ਪ੍ਰਾਪਤ ਕੀਤੀ ਗਈ ਸੀ, ਜਿਸ ਨੇ ਸਿੱਖ ਕੌਮ ਦੇ ਬਹਾਦਰੀ, ਅਟੱਲ ਵਿਸ਼ਵਾਸ ਅਤੇ ਕੁਰਬਾਨੀ ਦੀ ਅਮਿੱਟ ਛਾਪ ਇਤਿਹਾਸ ਵਿੱਚ ਦਰਜ ਕੀਤੀ।
ਇਸ ਵਿਸ਼ੇਸ਼ ਸਮਾਗਮ ਦੀ ਸੁਚਾਰੂ ਤਿਆਰੀ ਲਈ ਡੀ.ਐਸ.ਜੀ.ਐਮ.ਸੀ. ਦੇ ਦਫ਼ਤਰ ਦੇ ਕਾਨਫਰੰਸ ਹਾਲ ਵਿੱਚ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਇਸਤਰੀ ਵਿੰਗ ਦੀਆਂ ਬੀਬੀਆਂ ਨੇ ਵੀ ਸਰਗਰਮ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸਮਾਗਮ ਨੂੰ ਵੱਡੇ ਪੱਧਰ ’ਤੇ ਮਨਾਉਣ, ਸੰਗਤ ਦੀ ਵੱਡੀ ਭਾਗੀਦਾਰੀ ਯਕੀਨੀ ਬਣਾਉਣ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।
ਸਰਦਾਰ ਕਾਲਕਾ ਨੇ ਕਿਹਾ ਕਿ ਦਿੱਲੀ ਫ਼ਤਹਿ ਦਿਵਸ ਸਿਰਫ਼ ਇੱਕ ਇਤਿਹਾਸਕ ਯਾਦਗਾਰ ਨਹੀਂ, ਸਗੋਂ ਸਿੱਖ ਕੌਮ ਦੀ ਸ਼ਾਨ, ਅਤੇ ਕੂਰਬਾਨੀ ਦੀ ਰੂਹ ਦਾ ਪ੍ਰਤੀਕ ਹੈ, ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸਮੇਂ ਦੀ ਮਹੱਤਵਪੂਰਨ ਲੋੜ ਹੈ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਇਤਿਹਾਸਕ ਦਿਵਸ ਨੂੰ ਸ਼ਾਨਦਾਰ ਢੰਗ ਨਾਲ ਮਨਾਇਆ ਜਾਵੇ।

Have something to say? Post your comment

 
 
 
 

ਨੈਸ਼ਨਲ

ਏਅਰ ਚੀਫ ਮਾਰਸ਼ਲ ਅਮਨਪ੍ਰੀਤ ਸਿੰਘ ਤਖ਼ਤ ਪਟਨਾ ਸਾਹਿਬ ਨਤਮਸਤਕ ਹੋਏ

ਨੈਸ਼ਨਲ ਅਕਾਲੀ ਦਲ ਨੇ ਰਿਦਮ ਚੱਢਾ ਨੂੰ ਸਿੱਖਿਆ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ

ਦਿੱਲੀ ਫਤਹਿ ਦਿਵਸ ਨੂੰ ਇਤਿਹਾਸਕ ਢੰਗ ਨਾਲ ਮਨਾਉਣ ਲਈ ਤਿਆਰੀਆਂ ਜੋਰਾਂ ‘ਤੇ- ਕਾਲਕਾ

ਛੱਤੀਸਗੜ੍ਹ ਵਿਧਾਨ ਸਭਾ ਨੇ ਜ਼ਬਰਦਸਤੀ ਧਰਮ ਪਰਿਵਰਤਨ ਵਿਰੁੱਧ ਕੀਤਾ ਬਿੱਲ ਪਾਸ, ਉਮਰ ਕੈਦ ਦੀ ਵਿਵਸਥਾ ਸ਼ਾਮਲ

ਰਿਜ਼ਰਵ ਬੈਂਕ ਦੇ ਗਵਰਨਰ ਤਖ਼ਤ ਪਟਨਾ ਸਾਹਿਬ ਹੋਏ ਨਤਮਸਤਕ

ਦਿੱਲੀ ਕਮੇਟੀ ਪ੍ਰਬੰਧਕਾਂ ਕੋਲੋਂ ਗੁਰੂਘਰ ਅਜ਼ਾਦ ਕਰਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦੀ ਅਤਿਅੰਤ ਲੋੜ: ਸ਼ੰਟੀ

ਦਿੱਲੀ ਫਤਿਹ ਦਿਵਸ 28 ਅਤੇ 29 ਮਾਰਚ ਨੂੰ ਲਾਲ ਕਿਲ੍ਹਾ ਮੈਦਾਨ ਵਿਖੇ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ-ਕਾਲਕਾ

ਦਿੱਲੀ ਗੁਰਦੁਆਰਾ ਕਮੇਟੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਟਾਫ ਨੂੰ ਬਣਦਾ ਹੱਕ ਦੇਣ ਲਈ ਵਚਨਬੱਧ: ਕਾਲਕਾ, ਕਾਹਲੋਂ

ਕੰਗਨਾ ਰਣੌਤ ਰਾਹੁਲ ਗਾਂਧੀ ਨੂੰ ਮੁੱਦਾ ਬਣਾ ਕੇ ਸੁਰਖੀਆਂ ਵਿੱਚ ਰਹਿਣਾ ਚਾਹੁੰਦੀ ਹੈ: ਰਾਜਾ ਵੜਿੰਗ

ਤਖ਼ਤ ਪਟਨਾ ਸਾਹਿਬ ਕਮੇਟੀ ਨੇ ਸਾਲ 2026-27 ਲਈ 50 ਕਰੋੜ ਤੋਂ ਵੱਧ ਦਾ ਬਜਟ ਕੀਤਾ ਗਿਆ ਪਾਸ